ਅੱਜ ਵੈਟਨਰੀ ਪੋਲੀਕਲੀਨਿਕ ਪਠਾਨਕੋਟ ( ਮਨਵਾਲ) ਵਿਖੇ ਡਾਕਟਰ ਰਵੀ ਸਿੰਘ ਨੇ ਬਤੌਰ ਸਰਜਨ ਦਾ ਚਾਰਜ ਸੰਭਾਲ ਲਿਆ ਹੈ ਉਹ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਐਮ ਵੀ ਐਸ ਸੀ ਸਰਜਰੀ ਕਰਕੇ ਆਏ ਹਨ ਇਸ ਤੋਂ ਪਹਿਲਾਂ ਜਿਲਾ ਪਠਾਨਕੋਟ ਦੇ ਵੈਟਨਰੀ ਪੋਲੀਕਲੀਨਿਕ ਵਿਚ ਕੋਈ ਵੀ ਸਰਜ਼ਨ ਨਹੀਂ ਸੀ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਮਨਮਹੇਸ ਸਰਮਾ,ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਵਿਭਾਗ ਦੇ ਮਾਣਯੋਗ ਮੰਤਰੀ ਸਰਦਾਰ ਤ੍ਰਿਪਤ ਰਾਜਿਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿੰਨਾ ਨੇ ਵੈਟਨਰੀ ਪੋਲੀਕਲੀਨਿਕ ਪਨਾਨਕੋਟ ਵਿਚ ਵੈਟਨਰੀ ਸਰਜ਼ਨ ਦੇ ਕਿ ਪਠਾਨਕੋਟ ਅਤੇ ਆਸ ਪਾਸ ਦੇ ਪਸੂ ਪਾਲਕਾ,ਕੁਤਿਆ ਦੇ ਮਾਲਕਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ ਇਸ ਮੋਕੇ ਤੇ ਸਰਜ਼ਨ ਡਾਕਟਰ ਰਵੀ ਸਿੰਘ ਨੇ ਕਿਹਾ ਕਿ ਹੁਣ ਪਾਲਮਪੁਰ ਜਾਂ ਗੁਰਦਾਸਪੁਰ ਜਾਣ ਦੀ ਬਜਾਏ ਪਠਾਨਕੋਟ ਵੈਟਨਰੀ ਪੋਲੀਕਲੀਨਿਕ ਵਿਖੇ ਹੀ ਅਲਟਰਾ ਸਾਊਂਡ,ਆਰਥੋਪੈਡਿਕ,ਸਾਫਤ ਟਿਸੂ ਸਰਜਰੀ ਅਤੇ ਹੋਰ ਸਹੁਲਤਾ ਉਹ ਵੈਟਨਰੀ ਪੋਲੀਕਲੀਨਿਕ ਵਿਚ ਦਿਨ ਰਾਤ ਪਸੂ ਪਾਲਕਾ ਅਤੇ ਕੁੱਤੇ ਪਾਲਣ ਦੇ ਸੌਕੀਨ ਲੋਕਾਂ ਨੂੰ ਦੇ ਕੇ ਪਸੂ ਪਾਲਣ ਵਿਭਾਗ ਪੰਜਾਬ ਦਾ ਨਾਂ ਰੌਸ਼ਨ ਕਰਨਗੇ