ਇਸ ਦੌਰਾਨ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਮਾਨਯੋਗ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਨੇ ਜੋ ਸੂਬਾ ਪੱਧਰੀ ਮੂੰਹ ਖੂਰ ਵੈਕਸੀਨੇਸ਼ਨ ਦੀ ਮੁਹਿੰਮ ਪਿੰਡ ਦਿਆਲਗੜ ਤੋਂ ਸੁਰੂ ਕੀਤੀ ਹੈ ਵੈਟਨਰੀ ਇੰਸਪੈਕਟਰਜ ਇਸ ਮੁਹਿੰਮ ਵਿਚ ਪੂਰੀ ਸਰਗਰਮੀ ਨਾਲ ਭਾਗ ਲੈ ਕੇ ਹਰੇਕ ਪਸੂ ਨੂੰ ਮੂੰਹ ਖੂਰ ਵੈਕਸੀਨ ਲਾਉਣ ਨੂੰ ਯਕੀਨੀ ਬਣਾਉਂਂਣਗੇ।