ਮੋਤੀ ਲਾਲ ਮਹਾਜ਼ਨ ਸਨੀਅਰ ਕਾਂਗਰਸੀ ਲੀਡਰ ਜਿਨਾ ਦਾ ਲੰਬੀ ਬੀਮਾਰੀ ਕਾਰਨ 20 ਸਤੰਬਰ ਨੂੰ ਅੰਮਿ੍ਤਸਰ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ ਉਹਨਾਂ ਦੀ ਅੰਤਿਮ ਅਰਦਾਸ ਸਕੁੰਤਲਾ ਪੈਲੇਸ ਸਰਨਾ ਵਿਖੇ ਸੰਪਨ ਹੋਈ ਕੋਵਿਡ 19 ਅਤੇ ਜਿਲਾ ਪ੍ਰਸਾਸ਼ਨ ਦੀਆਂ ਹਦਾਇਤਾ ਦੀ ਪਾਲਣ ਕਰਦੇ ਪੰਜਾਬ ਦੇ ਸਹਿਕਾਰਤਾਂ ਅਤੇ ਜੇਲ ਵਿਭਾਗ ਦੇ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ,ਪੈਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿਘ ਬਾਜਵਾ ਨੇ ਚੰਡੀਗੜ ਤੋਂ ਸਪੈਸਲ ਟੈਲੀਫੋਨ ਕਰਕੇ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟਾਈ ਅਤੇ ਪਰਿਵਾਰ ਦਾ ਹਰ ਦੁੱਖ ਅਤੇ ਸੁਖ ਵਿਚ ਸਾਥ ਦੇਣ ਦਾ ਵਿਸਵਾਸ ਦਿਵਾਈਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲੇ ਲੀਡਰਾਂ ਵਿਚੋਂ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ,ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ,ਨਰੇਸ ਪੁਰੀ,ਵਿਨੇ ਮਹਾਜ਼ਨ ਸੀਮਾ ਕੁਮਾਰੀ ਸਾਬਕਾ ਵਿਧਾਇਕ,ਸਮੇਤ ਇਲਾਕੇ ਦੇ ਕਾਂਗਰਸੀਆਂ ਨੇ ਉਹਨਾਂ ਨੂੰ ਸਰਧਾ ਦੇ ਫੁਲ ਭੇਟ ਕੀਤੇ ਅਤੇ ਉਹਨਾਂ ਦੀਆਂ ਕਾਂਗਰਸ ਪਾਰਟੀ ਨੂੰ ਦਿਤੀਆਂ ਸੇਵਾਵਾਂ ਨੂੰ ਯਾਦ ਕੀਤਾ ਇਥੇ ਇਹ ਗੱਲ ਦੱਸਣ ਯੋਗ ਹੈ ਕਿ ਮੋਤੀ ਲਾਲ ਮਹਾਜ਼ਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਦੇ ਸੱਕੇ ਜੀਜਾ ਜੀ ਸੰਨ।
ਸੀਨੀਅਰ ਕਾਂਗਰਸੀ ਨੇਤਾ ਮੋਤੀ ਲਾਲ ਮਹਾਜ਼ਨ ਦੀ ਅੰਤਿਮ ਅਰਦਾਸ ਤੇ ਵੱਖ ਵੱਖ ਲੀਡਰਾਂ ਨੇ ਭੇਜੇ ਸੋਕ
Bydeepak
Sep 29, 2020