ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਕੇਵਲ ਸਿੰਘ ਸਿੱਧੂ,ਰਾਜੀਵ ਮਲਹੋਤਰਾ,ਗੁਰਦੀਪ ਸਿੰਘ ਬਾਸੀ,ਰਾਮ ਲੁਭਾਇਆ ,ਮਨਦੀਪ ਸਿੰਘ ਸਿੰਘ,ਹਰਪਰੀਤ ਸਿੰਘ ਸਿੱਧੂ,ਜਗਰਾਜ ਸਿੰਘ ਟੱਲੇਵਾਲ ਜਸਬੀਰ ਸਿੰਘ ਰਾਣਾ,ਰਾਜਿੰਦਰ ਕੁਮਾਰ ,ਬਲਦੇਵ ਸਿੰਘ ਸਿੱਧੂ,ਹਰਪਰੀਤ ਸਿੰਘ ਜੀਰਾ,ਗੁਰਮੀਤ ਮਹਿਤਾ,ਜਸਕਰਨ ਸਿੰਘ ਮੋਹਾਲੀ,ਦਲਜੀਤ ਸਿੰਘ ਰਾਜਾਤਾਲ,ਸਤਨਾਮ ਸਿੰਘ ਢੀਂਡਸਾ,ਕਿਸ਼ਨ ਚੰਦਰ ਮਹਾਜ਼ਨ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਭਾਰਤ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਆਰਡੀਨੈਂਸਾ ਦੇ ਵਿਰੋਧ ਵਿਚ ਕਿਸਾਨ ਜਥੇਬੰਧੀਆਂ ਨੇ 25 ਸਤੰਬਰ ਨੂੰ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਉਸ ਪੰਜਾਬ ਬੰਦ ਦਾ ਪੂਰਜੋਰ ਸਮਰਥਨ ਕਰੇਗੀ ਤੇ ਕਿਸਾਨ ਮਾਰੂ ਆਰਡੀਨੈਂਸ ਜਿਹਨਾਂ ਚਿਰ ਭਾਰਤ ਸਰਕਾਰ ਵਾਪਿਸ ਨਹੀਂ ਲੈਂਦੀ ਉਹਨਾਂ ਚਿਰ ਪੰਜਾਬ ਦੇ ਅੰਨਦਾਤਾ ਕਿਸਾਨ ਨਾਲ ਡੱਟ ਕੇ ਖੜੀ ਰਹੇਗੀ। ਸੱਚਰ ਅਤੇ ਮਹਾਜ਼ਨ ਨੇ ਕਿਹਾ ਕਿ ਇਹਨਾਂ ਆਰਡੀਨੈਂਸਾ ਨੇ ਸਰਕਾਰ ਨੇ ਪਹਿਲਾਂ ਹੀ ਘਾਰਤਾਂ ਕਰਨੀਆਂ ਚਾਲੂ ਕਰ ਦਿਤੀਆਂ ਸੰਨ ਜਿਸ ਦੀਆਂ ਮੁੱਖ ਉਦਾਰਹਨਾਂ ਭਾਰਤ ਸੰਚਾਰ ਨਿੱਗਮ,ਰੇਲਵੇ,ਬਿਜਲੀ,ਏਅਰ ਲਾਈਨ,ਆਦਿ ਅਦਾਰਿਆਂ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਸਾਮਿਲ ਹੈ ਆਗੂਆਂ ਨੇ ਕਿਸਾਨਾ,ਮੁਲਾਜਮਾਂ,ਮਜਦੂਰਾ,ਅਤੇ ਕਿਰਤੀ ਕਾਮਿਆਂ ਨੂੰ ਸੱਦਾ ਦਿਤਾ ਕਿ ਇਕੱਲੇ ਇਕੱਲੀ ਇਹਨਾਂ ਸਰਕਾਰਾਂ ਦਾ ਜੱਬਰ ਅਤੇ ਜੁਲਮ ਸਹਿਣ ਕਰਨ ਦੀ ਬਜਾਏ ਇਕ ਤੱਕੜਾ ਪਲੇਟ ਫਾਰਮ ਉਸਾਰੀਏ ਤਾਂ ਕਿ ਕਿਸਾਨਾ,ਮੁਲਾਜਮਾਂ,ਮਜਦੂਰਾ ਅਤੇ ਕਿਰਤੀ ਕਾਮਿਆਂ ਨੂੰ ਕੁਝ ਚੁਣੀਦੇ ਪੂਜੀਪਤੀਆਂ ਦੀ ਕਠਪੁਤਲੀ ਬਣਾਉਣ ਦੇ ਸਰਕਾਰਾਂ ਦੇ ਮਨਸੂਬਿਆਂ ਨੂੰ ਠੱਲ ਪਾਈ ਜੇ ਸੱਕੇ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 25 ਸਤੰਬਰ ਨੂੰ ਕਿਸਾਨਾ ਵੱਲੋਂ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ
Bydeepak
Sep 24, 2020