ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਕਿਹਾ ਕਿ ਕੋਵਿਡ-19 (ਕਰੋਨਾ ਵਾਈਰਸ) ਦੇ ਸੰਕਰਮਣ ਨੂੰ ਰੋਕਣ ਲਈ ਜਿਲ੍ਹਾ ਪਠਾਨਕੋਟ ਦੀ ਹਦੂਰ ਅੰਦਰ ਜਿਹੜੇ ਹਿੱਸਿਆਂ/ਥਾਵਾਂ ਵਿੱਚ ਨਿਰਧਾਰਤ ਸੰਖਿਆਂ ਵਿੱਚ ਕਰੋਨਾ ਪਾਜੀਟਿਵ ਮਰੀਜ ਪਾਏ ਗਏ ਸਨ ਉਨ੍ਹਾਂ ਹਿੱਸਿਆਂ/ਥਾਵਾਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਮਾਇਕਰੋ ਕੰਨਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ ਸਨ।
ਜਿਲ੍ਹਾ ਮੈਜਿਸਟਰੇਟ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ , ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਿਲਿਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਠਾਨਕੋਟ ਵਿੱਚ ਟੀ-3 ਰਣਜੀਤ ਸਾਗਰ ਡੈਮ ਕਲੋਨੀ ਬਲਾਕ ਬੁੰਗਲ ਬਧਾਨੀ, ਮਾਧੋਪੁਰ ਬਲਾਕ ਬੁੰਗਲ ਬਧਾਨੀ, ਪਿੰਡ ਥਰਿਆਲ ਬਲਾਕ ਘਰੋਟਾ ਅਤੇ ਮੁਹੱਲਾ ਅਰਜੁਨ ਨਗਰ ਅਰਬਨ ਪਠਾਨਕੋਟ ਨੂੰ ਮਾਈਕਰੋ ਕੰਨਟੇਟਮੈਂਟ ਜ਼ੋਨ ਬਣਾਏ ਗਏ ਸਨ । ਹੁਣ ਉਪਰੋਕਤ 4 ਸਥਾਨਾਂ ਤੇ ਮਾਈਕਰੋ ਕੰਨਟੇਨਮੈਂਟ ਜ਼ੋਨਾ ਦਾ ਟਾਇਮ ਪੀਰੀਅਡ ਪੂਰਾ ਹੋਣ ਤੇ ਤੁਰੰਤ ਪ੍ਰਭਾਵ ਤੋਂ ਖੋਲਿਆ ਜਾਂਦਾ ਹੈ।