ਅੱਜ ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਆਰਡੀਨੈਂਸ ਜੋ ਪੰਜਾਬ ਦੀ ਕਿਸਾਨੀ ਘਾਣ ਕਰਨ ਵਾਲੇ ਹਨ ਦੇ ਵਿਰੋਧ ਵਿਚ ਸ੍ਰੀ ਅਮਰਤਸਰ ਜੰਮੂ ਰਾਸਟਰੀ ਰਾਜ ਮਾਰਗ ਤੇ ਆਵਾਜਾਈ ਠੱਪ ਕਰਕੇ ਇਕ ਵਿਸਾਲ ਧਰਨਾ ਦਿਤਾ ਨਾਲ ਲੱਗਦੇ ਪਿੰਡਾ ਦੇ ਕਿਸਾਨ ,ਮਜਦੂਰ,ਤੇ ਆੜਤੀ ਵਹੀਰਾਂ ਘੱਤ ਕੇ ਕਾਫਲਿਆਂ ਦੇ ਰੂਪ ਵਿਚ ਆਪਣੇ ਸਾਧਨਾਂ ਰਾਹੀ ਵੱਡੀ ਗਿਣਤੀ ਵਿਚ ਪਹੁੰਚੇ ਧਰਨੇ ਨੂੰ ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਕਿਸਾਨ ਵੀਰਾਂ ਨੂੰ ਇਹਨਾਂ ਆਰਡੀਨੈਸਾ ਦੇ ਪੈਣ ਵਾਲੇ ਦੂਰ ਗਾਮੀ ਪ੍ਰਭਾਵਾਂ ਬਾਰੇ ਕਿਸਾਨਾ,ਮਜਦੂਰਾਂ,ਅਤੇ ਆੜਤੀਆਂ ਨੂੰ ਵਿਸਤਾਰ ਪੂਰਵਕ ਦੱਸਿਆ ਅਤੇ ਪੰਜਾਬੀਅਤ ਅਤੇ ਕਿਸਾਨੀ ਦਾ ਮਖੌਟਾ ਪਹਿਨ ਕੇ ਮੋਦੀ ਕੈਬਨਿਟ ਵਿਚ ਜਦੋਂ ਇਹ ਕਿਸਾਨ ਮਾਰੂ ਬਿਲ ਲਿਆਂਦੇ ਗਏ ਸੰਨ ਪੰਜਾਬ ਨਾਲ ਸਬੰਧਿਤ ਮੰਤਰੀਆ ਦੀ ਕਾਰਗੁਜਾਰੀ ਬਾਰੇ ਵੀ ਕਿਸਾਨਾਂ ਨੂੰ ਸੁਚੇਤ ਕੀਤਾ ਜੋ ਹੁਣ ਕਿਸਾਨਾ ਵੱਲੋ ਸਾਹ ਰੱਗ ਨੂੰ ਹੱਥ ਪਹਿਂਦਾ ਵੇਖ ਕਿ ਮਗਰਮੱਛ ਦੇ ਅੱਥਰੂ ਵਹਾ ਰਹੇ ਉਹਨਾ ਸਿਆਸਤਦਾਨਾਂ ਤੋਂ ਦੂਰ ਰਹਿਣ ਲ ਈ ਕਿਹਾ ਤੇ ਕਿਸਾਨ ਮਾਰੂ ਆਰਡੀਨਸ ਰੱਦ ਹੋਣ ਤੱਕ ਸਮੂੰਹ ਪੰਜਾਬੀਆਂ ਨੂੰ ਆਰ ਪਾਰ ਦੀ ਲੜਾਈ ਲੜਨ ਦਾ ਸੱਦਾ ਦਿਤਾ ਤੇ ਪੰਜਾਬੀਆਂ ਦਾ ਲੂਣ ਖਾ ਕਿ ਪੰਜਾਬ ਦੇ ਸੰਸਦ ਮੈਂਬਰਾਂ ਜਿਨਾਂ ਨੇ ਇਹਨਾਂ ਕਿਸਾਨ ਮਾਰੂ ਆਰਡੀਨੈਂਸਾ ਤੇ ਆਪਣੇ ਦਸਖਤ ਕਰਕੇ ਸਮੂੰਹ ਪੰਜਾਬੀਆਂ ਨੂੰ ਧੋਖਾ ਦਿਤਾ ਹੈ ਉਹਨਾਂ ਦੇ ਪੂਰਨ ਬਾਈਕਾਟ ਦਾ ਸੱਦਾ ਦਿਤਾ ਮਹਾਜ਼ਨ ਨੇ ਕਿਸਾਨਾੰ ਵਪਾਰੀਆਂ ਅਤੇ ਮਜਦੂਰਾਂ ਨੂੰ ਵਿਸਵਾਸ ਦਿਵਾਇਆ ਕਿ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਉਹਨਾਂ ਦੀ ਟੀਮ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਹੋਣ ਤੱਕ ਉਹਨਾਂ ਦਾ ਪੂਰਾ ਸਾਥ ਦੇਵੇਗੀ
ਕਿਸਾਨ ਮਾਰੂ ਆਰਡੀਨੈਂਸ ਖਿਲਾਫ ਮੋਦੀ ਸਰਕਾਰ ਵਿਰੁੱਧ ਵੈਟਨਰੀ ਐਸੋਸੀਏਸ਼ਨ ਨੇ ਵੀ ਕਿਸਾਨਾਂ ਦੇ ਨਾਲ ਦਿਤਾ ਸਾਥ
BySANHEEV GHAI
Sep 25, 2020