ਜ਼ਿਲ ਦੇ 47 ਸਕੂਲਾਂ ਦੇ  5295 ਬੱਚਿਆਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ :- ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਦਾ ਇਹ ਕਦਮ ਕੋਵਿਡ -19 ਦੇ ਚੱਲਦਿਆਂ ਬੱਚਿਆਂ ਨੂੰ ਤਕਨੀਕੀ ਤੌਰ ‘ਤੇ ਸਸਕਤੀਕਰਨ ਬਣਾਉਣ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ

ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਚ ਕੀਤੀ ਗਈ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਸ਼ਹੀਦ ਮੱਖਣ ਸਿੰਘ  ਸਰਕਾਰੀ ਕੰਨਿਆ  ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਬਾਰਵੀਂ ਜਮਾਤ ਵਿੱਚ ਪੜਦੀਆਂ 407 ਵਿਦਿਆਰਥਣਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੀਨਮ ਸ਼ਿਖਾ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਬੱਚਿਆਂ ਨੂੰ ਫੋਨ ਵੰਡੇ।
ਇਸ ਮੌਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕਿਆ ਇਹ ਇਤਿਹਾਸਕ ਕਦਮ ਹੈ।  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਸਿੱਖਿਆ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚਲ ਰਹੀ ਹੈ, ਪਰ ਗਰੀਬ ਪਰਿਵਾਰਾਂ ਦੇ ਬੱਚੇ, ਜਿਨ•ਾਂ ਕੋਲ ਸਮਾਰਟ ਫੋਨ ਨਹੀਂ ਹਨ, ਉਹ ਇਸ ਆਨਲਾਈਨ ਪੜਾਈ ਦਾ ਪੂਰਾ ਲਾਭ ਨਹੀਂ ਲੈ ਪਾ ਰਹੇ ਸਨ।   ਇਸ ਸਕੀਮ ਤਹਿਤ 12 ਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ, ਜਿਸ ਤਹਿਤ ਉਹ ਆਨਲਾਈਨ ਪੜਾਈ ਕਰਕੇ, ਕਿਸੇ ਵੀ ਪ੍ਰੀਖਿਆ ਦੀ ਤਿਆਰੀ ਲਈ ਅੱਗੇ ਵਧ ਸਕਣਗੇ। ਅੱਜ  ਦੇ ਸਮਾਰੋਹ ਵਿੱਚ 407 ਬੱਚਿਆਂ ਨੂੰ  ਸਮਾਰਟ ਫੋਨ ਵੰਡੇ ਗਏ।
ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਨੇ ਦੱਸਿਆ ਕਿ ਇਹ ਫੋਨ ਜਿਲੇ ਦੇ ਕੁੱਲ 5295 ਬੱਚਿਆਂ ਨੂੰ ਵੰਡੇ ਜਾਣਗੇ, ਜਿਨ•ਾਂ ਵਿੱਚੋਂ 2920 ਲੜਕੇ ਅਤੇ 2375 ਲੜਕੀਆਂ ਸਾਮਲ ਹਨ।  ਇਹ ਸਾਰੇ ਬੱਚੇ ਜ਼ਿਲ•ਾ ਪਠਾਨਕੋਟ ਦੇ 47 ਸਰਕਾਰੀ ਸਕੂਲਾਂ ਵਿਚ 12 ਵੀਂ ਜਮਾਤ ਵਿਚ ਪੜ• ਰਹੇ ਹਨ।  ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 12 ਵੀਂ ਜਮਾਤ ਦੇ ਬੱਚਿਆਂ ਲਈ 1.74 ਲੱਖ ਸਮਾਰਟ ਫੋਨ ਤਿਆਰ ਕੀਤੇ ਗਏ ਹਨ, ਜਿਸ ‘ਤੇ 92 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਉਨ•ਾਂ ਦੱਸਿਆ ਕਿ ਇਨ•ਾਂ ਮੋਬਾਈਲ ਫੋਨਾਂ ਰਾਹੀਂ ਬੱਚੇ ਨਾ ਸਿਰਫ ਆਨ ਲਾਈਨ ਸਿੱਖਿਆ, ਬਲਕਿ ਡਿਜੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਬਾਰੇ ਵੀ ਸਿੱਖ ਸਕਣਗੇ।  ਇਹ ਬੱਚੇ ਹੀ ਨਹੀਂ, ਬਲਕਿ ਉਨ•ਾਂ ਦੇ ਭੈਣ-ਭਰਾ ਵੀ ਆਨਲਾਈਨ ਕਲਾਸਾਂ ਦਾ ਲਾਭ ਉਠਾ ਸਕਣਗੇ।
ਜ਼ਿਲ•ਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਕਿਹਾ ਕਿ ਇਹਨਾਂ ਮੋਬਾਈਲ ਫੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਵੀ ਲਾਭ ਲਿਆ ਜਾ ਸਕੇ। ਪੰਜਾਬ ਸਰਕਾਰ ਦਾ ਇਹ ਕਦਮ ਕੋਵਿਡ 19 ਦੇ ਚੱਲਦਿਆਂ ਬੱਚਿਆਂ ਨੂੰ ਸਸ਼ਕਤੀਕਰਨ ਬਣਾਉਣ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੋਬਾਈਲ ਫੋਨ ਪ੍ਰਾਪਤ ਕਰਨ ਤੋਂ ਬਾਅਦ, ਆਪਣੇ ਤਜਰਬੇ ਅਤੇ ਉਮੀਦਾਂ ਨੂੰ ਸਾਂਝਾ ਕਰਦੇ ਹੋਏ, ਕੁਝ ਵਿਦਿਆਰਥਣਾਂ ਨੇ ਕਿਹਾ ਕਿ ਇਹ ਸਮਾਰਟ ਫੋਨ ਉਨ•ਾਂ ਦੀ ਸਿੱਖਿਆ ਦੀ ਪੂਰੀ ਦਿਸ਼ਾ ਨੂੰ ਬਦਲ ਦੇਵੇਗਾ ਕਿਉਂਕਿ ਇਹ ਉਨ•ਾਂ ਨੂੰ ਨਾ ਸਿਰਫ਼ ਆਨਲਾਈਨ ਕਲਾਸਾਂ ਲੈਣ ਦੇ ਯੋਗ ਬਣਾਏਗਾ ਬਲਕਿ ਕੈਰੀਅਰ ਦੀ ਸੇਧ ਅਤੇ ਵੱਖ ਵੱਖ ਨੌਕਰੀਆਂ ਲਈ ਅਪਲਾਈ ਕਰਨ ਲਈ ਵੀ ਯੋਗ ਬਣਾਏਗਾ। ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਮਾਪੇ ਜਦੋਂ ਕੰਮ ਤੇ ਜਾਂਦੇ ਸਨ ਤਾਂ ਮੋਬਾਈਲ ਫੋਨ ਨਾਲ ਲੈ ਜਾਂਦੇ ਸਨ ਜਿਸ ਨਾਲ ਉਹਨਾਂ ਦੀ ਆਨਲਾਈਨ ਪੜਾਈ ਵਿਚ ਮੁਸ਼ਕਲ ਆਉਂਦੀ ਸੀ, ਹੁਣ ਉਹਨਾਂ ਨੂੰ ਸਰਕਾਰ ਵਲੋ ਫੋਨ ਮਿਲ ਗਏ ਹਨ ਜਿਸ ਨਾਲ ਉਹਨਾਂ ਦੀ ਮੁਸ਼ਕਲ ਹੱਲ ਹੋ ਗਈ ਹੈ । ਇਸ ਲਈ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਮੋਬਾਈਲ ਫੋਨ ਖੋਲ•ਦਿਆਂ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਇਸ ਪਲ ਨੂੰ ਸਾਰੀ ਉਮਰ ਯਾਦ ਰੱਖਣਗੇ।  
ਇਸ ਮੌਕੇ ਤੇ ਉਪ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਰਾਜੇਸ਼ਵਰ ਸਲਾਰੀਆ, ਡੀ.ਐਸ.ਐਮ ਬਲਵਿੰਦਰ ਸੈਣੀ, ਏ. ਈ. ਓ. ਨਰਿੰਦਰ ਸੈਣੀ, ਬ੍ਰਿਜ ਰਾਜ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਰਾਕੇਸ਼ ਪਠਾਨਿਆ, ਰਾਜੀਵ ਮਹਿਤਾ, ਮਨੋਜ ਅਰੋੜਾ, ਪਰਸ਼ੋਤਮ ਲਾਲ, ਰੋਹਿਤ ਮਹਾਜਨ,ਕੀਮਤੀ ਲਾਲ ਆਦਿ ਹਾਜ਼ਰ ਸਨ।

error: Content is protected !!