ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ  ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ•ਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ 25 ਸਤੰਬਰ 2020 ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ ।ਉਹ ਰੋਜ਼ਗਾਰ ਮੇਲਾ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਬੰਦ ਹੋਣ ਕਾਰਨ  ਮਿਤੀ 30 ਸਤੰਬਰ 2020 ਨੂੰ ਲਗਾਇਆ ਜਾਵੇਗਾ।
ਉਨ ਦੱਸਿਆ ਕਿ ਬਾਕੀ ਦੇ ਤਿੰਨ ਰੋਜ਼ਗਾਰ ਮੇਲੇ ਪਹਿਲਾਂ ਮਿੱਥੀ ਗਈ ਮਿੱਤੀ ਦੇ ਮੁਤਾਬਿਕ ਹੀ ਹੋਣਗੇ। ਜਿਸ ਅਨੁਸਾਰ 24 ਸਤੰਬਰ 2020 ਨੂੰ ਆਈ.ਟੀ.ਆਈ. ਪਠਾਨਕੋਟ ਵਿਖੇ, 28 ਸਤੰਬਰ 2020 ਨੂੰ ਅਮਨ ਭੱਲਾ ਫਾਉਨਡੇਸ਼ਨ ਕਾਲਜ਼ ਕੋਟਲੀ ਪਠਾਨਕੋਟ ਵਿਖੇ , 29 ਸਤੰਬਰ 2020 ਨੂੰ ਸ੍ਰੀ ਸਾਂਈ ਕਾਲਜ ਬਧਾਨੀ ਵਿਖੇ ਅਤੇ 30 ਸਤੰਬਰ 2020 ਨੂੰ ਤਵੀ ਗਰੁੱਪ ਆਫ ਕਾਲਜ ਸਾਹਪੁਰਕੰਡੀ ਵਿਖੇ ਲਗਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਰੋਜ਼ਗਾਰ ਮੇਲੇ ਵਿਚ ਵੱਧ ਚੜ ਕੇ ਹਿੱਸਾ ਲੈਣ। ਜਿਲ•ਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ ਨੋਜਵਾਨ ਜਿਲ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਪ੍ਰਾਪਤ ਕਰ ਸਕਦੇ ਹਨ।

error: Content is protected !!