ਸੰਯਮ ਅਗਰਵਾਲ ਜਿਲ ਮੈਜਿਸਟ੍ਰੇਟ ਪਠਾਨਕੋਟ ਵੱਲੋਂ ਜ਼ਿਲ ਵਿੱਚ ਧਾਰਾ 144 ਅਧੀਨ 24 ਸਤੰਬਰ 2020 ਤੋਂ  26 ਸਤੰਬਰ 2020 ਤੱਕ ਕਿਸੇ  ਵੀ ਪ੍ਰਕਾਰ ਦਾ ਅਸਲਾ ਜਾਂ ਹਥਿਆਰ ਲੈ ਕੇ ਚੱਲਣ ਤੇ ਮੁਕੰਮਲ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ
ਜਿਲ•ਾ ਮੈਜਿਸਟ੍ਰੇਟ ਸੰਯਮ ਅਗਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਉਪਰੋਕਤ ਨਿਰਧਾਰਤ ਸਮੇਂ ਵਿੱਚ ਪੰਜਾਬ ਬੰਦ ਦੋਰਾਨ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਭਾਰੀ ਇਕੱਠ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਦੇ ਚਲਦਿਆਂ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਦਿਆਂ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਅਡਵਾਈਜਰੀ ਦੇ ਸਨਮੁੱਖ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ  ਜਿਲ ਪਠਾਨਕੋਟ ਦੀ ਹਦੂਦ ਅੰਦਰ ਮਿਤੀ 24 ਸਤੰਬਰ 2020 ਨੂੰ ਸਵੇਰੇ 5 ਵਜੇਂ ਤੋਂ ਲੈ ਕੇ 26 ਸਤੰਬਰ 2020 ਰਾਤ 12 ਵਜੇ ਤੱਕ ਕਿਸੇ ਵੀ ਵਿਅਕਤੀ ਕੋਲ ਕਿਸੇ ਵੀ ਪ੍ਰਕਾਰ ਦਾ ਲਾਇਸੈਂਸੀ ਹਥਿਆਰ ਨਾ ਹੋਵੇ ਉਹ ਉਕਤ ਨਿਰਧਾਰਤ ਸਮੇਂ ਦੋਰਾਨ ਘਰ ਤੋਂ ਅਪਣਾ ਹਥਿਆਰ ਲੈ ਕੇ ਜਿਲ ਪਠਾਨਕੋਟ ਦੀ ਹਦੂਦ ਅੰਦਰ ਆ ਜਾ ਨਹੀਂ ਸਕੇਗਾ।
ਇਹ ਹੁਕਮ ਭਾਰਤੀ ਸੈਨਾ , ਪੰਜਾਬ ਪੁਲਿਸ ਦੇ ਜਵਾਨਾਂ, ਏਅਰ ਫੋਰਸ ਸੈਨਾ, ਪੈਰਾ ਮਿਲਟਰੀ ਫੋਰਸਿਜ , ਪੋਸਕੋ ਦੇ ਜਵਾਨਾਂ , ਜੀ.ਆਰ.ਪੀ. ਜਵਾਨਾਂ ਅਤੇ ਵੱਖ ਵੱਖ ਬੈਂਕਾਂ/ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਸੁਰੱਖਿਆ ਕਾਮਿਆਂ ਤੇ ਲਾਗੂ ਨਹੀਂ ਹੋਣਗੇ।

error: Content is protected !!